ਬਿਲਿੰਗ ਅਤੇ ਉਗਰਾਹੀ ਨੀਤੀ Billing & Collections Policy, Punjabi
Contact Us
For the Charlottesville area
For Manassas or Haymarket
ਬਿਲਿੰਗ ਅਤੇ ਵਸੂਲੀ ਬਾਰੇ ਨੀਤੀ
ਇਹ ਨੀਤੀ ਇਹਨਾਂ ਥਾਵਾਂ ਤੇ ਮਰੀਜ਼ ਦੇਖਭਾਲ ਤੇ ਲਾਗੂ ਹੁੰਦੀ ਹੈ:
• UVA Health Culpeper Medical Center (CPMC)
• UVA Health Haymarket Medical Center (HAMC)
• UVA Health Prince William Medical Center (PWMC)
• UVACH Medical Group
• UVA Health Cancer Center Gainesville
ਉਦੇਸ਼
ਇਸ ਨੀਤੀ ਦਾ ਉਦੇਸ਼ UVA Community Health (UVACH) ਦੀ ਬਿਲਿੰਗ ਅਤੇ ਵਸੂਲੀ ਪ੍ਰਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ, ਜਿਸ ਵਿੱਚ UVA Health Culpeper Medical Center (CPMC), UVA Health Haymarket Medical Center (HAMC), UVA Health Prince William Medical Center (PWMC), UVACH Medical Group ਅਤੇ UVA Health Cancer Center Gainesville ਸ਼ਾਮਲ ਹਨ। (ਇਸ ਤੋਂ ਬਾਅਦ "Community Health ਸੰਸਥਾਵਾਂ" ਵਜੋਂ ਜਿਕਰ ਕੀਤਾ ਗਿਆ ਹੈ)
ਦਾਇਰਾ
ਇਹ ਨੀਤੀ Community Health ਦੀਆਂ ਸਾਰੀਆਂ ਸੰਸਥਾਵਾਂ ਤੇ ਲਾਗੂ ਹੁੰਦੀ ਹੈ। Community Health ਸੰਸਥਾਵਾਂ ਵੱਲੋਂ ਕੰਮ ਕਰਨ ਵਾਲੀ ਕੋਈ ਵੀ ਵਸੂਲੀ ਏਜੰਸੀ ਵਸੂਲੀ ਪੱਧਤੀਆਂ ਦਾ ਸਨਮਾਨ ਅਤੇ ਸਹਿਯੋਗ ਕਰੇਗੀ, ਜਿਵੇਂ ਕਿ ਹੇਠਾਂ ਸਾਰ ਦਿੱਤਾ ਗਿਆ ਹੈ। ਜਦੋਂ ਤੱਕ ਹੋਰ ਤਰ੍ਹਾਂ ਵੇਰਵਾ ਨਾ ਦਿੱਤਾ ਜਾਵੇ, ਇਹ ਨੀਤੀ ਚਿਕਿਤਸਕਾਂ ਜਾਂ ਹੋਰਾਂ ਮੈਡੀਕਲ ਪ੍ਰਦਾਤਾਵਾਂ ਤੇ ਲਾਗੂ ਨਹੀਂ ਹੁੰਦੀ, ਜਿਹਨਾਂ ਵਿੱਚ ਸ਼ਾਮਲ ਹਨ, ਪਰੰਤੂ ਇਹਨਾਂ ਤੱਕ ਸੀਮਿਤ ਨਹੀਂ ਹਨ, ਐਮਰਜੈਂਸੀ ਰੂਮ ਚਿਕਿਤਸਕ, ਅਨੈਸਥੀਸੀਓਲੋਜਿਸਟਸ, ਰੇਡਿਓਲੋਜਿਸਟਸ, ਹੌਸਪਿਟਲਿਸਟਸ ਅਤੇ ਪੈਥੋਲੋਜਿਸਟਸ, ਜਿਹਨਾਂ ਨੂੰ Community Health Medical Group ਵੱਲੋਂ ਨਿਯੁਕਤ ਨਹੀਂ ਕੀਤਾ ਗਿਆ ਹੈ।
ਪਰਿਭਾਸ਼ਾਵਾਂ
ਆਮ ਤੌਰ 'ਤੇ ਬਿਲ ਕੀਤੀ ਰਕਮ (Amounts Generally Billed, AGB) - ਆਮ ਤੌਰ 'ਤੇ ਬਿਲ ਕੀਤੀ ਗਈ ਰਕਮ ਦਾ ਅਰਥ ਉਹ ਰਕਮਾਂ ਹਨ ਜੋ ਐਮਰਜੈਂਸੀ ਅਤੇ ਮੈਡੀਕਲ ਤੌਰ ’ਤੇ ਲਾਜ਼ਮੀ ਸੇਵਾਵਾਂ ਲਈ ਬੀਮਾ ਰੱਖਣ ਵਾਲੇ ਮਰੀਜ਼ਾਂ ਤੋਂ ਆਮ ਤੌਰ ’ਤੇ ਲਗਾਈਆਂ ਜਾਂ ਵਸੂਲ ਕੀਤੀਆਂ ਜਾਂਦੀਆਂ ਹਨ। ਉਹਨਾਂ ਮਰੀਜ਼ਾਂ ਵਾਸਤੇ ਖਰਚੇ ਜੋ ਵਿੱਤੀ ਸਹਾਇਤਾ ਵਾਸਤੇ ਯੋਗ ਹਨ, ਅਜਿਹੀਆਂ ਸੇਵਾਵਾਂ ਵਾਸਤੇ ਆਮ ਤੌਰ 'ਤੇ ਬਿੱਲ ਕੀਤੀ ਗਈ ਰਕਮ (“AGB”) ਤੋਂ ਵੱਧ ਨਹੀਂ ਹੋਣਗੇ। ਇਹ ਫੀਸਾਂ, ਐਮਰਜੈਂਸੀ ਅਤੇ ਡਾਕਟਰੀ ਤੌਰ ਤੇ ਜ਼ਰੂਰੀ ਹੋਰ ਦੇਖਭਾਲ ਲਈ Medicare ਅਤੇ ਵਿਵਸਾਇਕ ਭੁਗਤਾਨ ਕਰਨ ਵਾਲਿਆਂ ਤੋਂ ਇਜਾਜ਼ਤ ਦਿੱਤੀਆਂ ਰਕਮਾਂ ਤੇ ਅਧਾਰਤ ਹਨ। ਇਜਾਜ਼ਤ ਦਿੱਤੀ ਰਕਮ ਵਿੱਚ ਬੀਮਾਕਰਤਾ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ ਅਤੇ ਭੁਗਤਾਨ ਕਰਨ ਲਈ ਵਿਅਕਤੀਗਤ ਤੌਰ 'ਤੇ ਜ਼ਿੰਮੇਵਾਰ ਰਕਮ, ਜੇ ਕੋਈ ਹੋਵੇ, ਦੋਵੇਂ ਸ਼ਾਮਲ ਹਨ। CPMC, PWMC ਅਤੇ HAMC AGBs ਦੀ ਗਣਨਾ ਪ੍ਰਤੀ 26 CFR §1.501(r) ਲੁਕ ਬੈਕ ਵਿਧੀ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ।
ਵੱਟਾ ਖਾਤਾ - ਵਸੂਲੀ ਖਾਤਿਆਂ ਤੋਂ ਨਾ-ਵਸੂਲਯੋਗ ਮੰਨ ਕੇ ਲਿਖਤੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਫਿਰ ਵੀ ਇਸਨੂੰ ਬਕਾਇਆ ਖੜੀ ਰਕਮ ਵਜੋਂ ਮੰਨਿਆ ਜਾਂਦਾ ਹੈ।
ਵਸੂਲੀ ਏਜੰਸੀ - ਵਸੂਲੀ ਏਜੰਸੀ ਕੋਈ ਵੀ ਉਹ ਸੰਸਥਾ ਹੈ, ਜੋ ਗਾਰੰਟਰਾਂ ਤੋਂ ਭੁਗਤਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਵਸੂਲੀ ਕਰਦੀ ਹੈ।
ਯੋਗਤਾ ਮਿਆਦ - ਉਹ ਸਮਾਂ ਮਿਆਦ, ਜਦੋਂ ਗਾਰੰਟਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਅਸਧਾਰਨ ਵਸੂਲੀ ਕਾਰਵਾਈ (Extraordinary Collection Action, ECA) - ਇੱਕ ECA ਇਹਨਾਂ ਵਿੱਚੋਂ ਕੋਈ ਵੀ ਹੁੰਦੀ ਹੈ:
□ ਵਿਅਕਤੀ ਦੇ ਕਰਜ਼ੇ ਨੂੰ ਦੂਜੀ ਧਿਰ ਨੂੰ ਵੇਚ ਦੇਣਾ, ਕੁੱਝ ਛੋਟਾਂ ਦੇ ਅਧੀਨ
□ ਕ੍ਰੈਡਿਟ ਰਿਪੋਰਟਿੰਗ ਏਜੰਸੀਆਂ ਜਾਂ ਕ੍ਰੈਡਿਟ ਬਿਊਰੋਜ਼ ਨੂੰ ਨਕਾਰਾਤਮਕ ਰਿਪੋਰਟਿੰਗ ਕਰਨਾ
□ ਪਹਿਲਾਂ ਦਿੱਤੀ ਗਈ ਦੇਖਭਾਲ ਲਈ ਭੁਗਤਾਨ ਨਾ ਕਰਨ ਕਾਰਨ ਡਾਕਟਰੀ ਤੌਰ ਤੇ ਜ਼ਰੂਰੀ ਦੇਖਭਾਲ ਦੇਣ ਤੋਂ ਪਹਿਲਾਂ ਸਥਗਿਤ ਕਰਨਾ, ਇਨਕਾਰ ਕਰਨਾ ਜਾਂ ਭੁਗਤਾਨ ਦੀ ਮੰਗ ਕਰਨਾ
□ ਉਹ ਕਾਰਵਾਈਆਂ ਜਿਨ੍ਹਾਂ ਵਾਸਤੇ ਕਾਨੂੰਨੀ ਪ੍ਰਕਿਰਿਆ ਦੀ ਲੋੜ ਹੁੰਦੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ:
o ਜਾਇਦਾਦ 'ਤੇ ਦਾਅਵਾ ਕਰਨਾ
o ਅਸਲੀ ਪ੍ਰਾਪਰਟੀ ਨੂੰ ਜਬਤ ਕਰਨਾ
o ਬੈਂਕ ਖਾਤਾ ਜਾਂ ਹੋਰ ਨਿੱਜੀ ਪ੍ਰਾਪਰਟੀ ਨੂੰ ਜ਼ਬਤ ਕਰਨਾ ਜਾਂ ਕੁਰਕ ਕਰਨਾ
o ਵਿਅਕਤੀ ਦੇ ਵਿਰੁੱਧ ਸਿਵਿਲ ਕਾਰਵਾਈ ਸ਼ੁਰੂ ਕਰਨਾ
o ਵਿਅਕਤੀ ਨੂੰ ਗਿਰਫਤਾਰ ਕਰਵਾਉਣਾ
o ਵਿਅਕਤੀ ਨੂੰ ਗਿਰਫਤਾਰ ਕਰਨ ਅਤੇ ਕਸਟਡੀ ਵਿੱਚ ਰੱਖਣ ਦੇ ਅਧੀਨ ਕਰਨਾ
o ਕਿਸੇ ਵਿਅਕਤੀ ਦੀਆਂ ਤਨਖਾਹਾਂ ਵਿੱਚੋਂ ਕਟੌਤੀ ਕਰਨਾ
ਦਿਵਾਲੇ ਦੀ ਕਾਰਵਾਈ ਵਿੱਚ ਦਾਅਵਾ ਦਾਖਲ ਕਰਨਾ, ਅਸਧਾਰਨ ਵਸੂਲੀ ਕਾਰਵਾਈ ਨਹੀਂ ਹੈ।
ਗਾਰੰਟਰ – ਮਰੀਜ਼, ਦੇਖਭਾਲ ਕਰਤਾ, ਜਾਂ ਸਿਹਤ ਸੰਭਾਲ ਬਿਲ ਦੇ ਭੁਗਤਾਨ ਲਈ ਜ਼ਿੰਮੇਵਾਰ ਸੰਸਥਾ।
ਮਰੀਜ਼ ਵਿੱਤੀ ਸਹਾਇਤਾ ਪ੍ਰੋਗਰਾਮ - ਦੇਣਯੋਗ ਗਾਰੰਟਰ ਬਕਾਏ ਨੂੰ ਘਟਾਉਣ ਲਈ ਤਿਆਰ ਕੀਤਾ ਇੱਕ ਪ੍ਰੋਗਰਾਮ। ਇਹ ਪ੍ਰੋਗਰਾਮ ਉਹਨਾਂ ਗਾਰੰਟਰਾਂ ਨੂੰ ਮੁਹੱਈਆ ਕੀਤਾ ਜਾਂਦਾ ਹੈ, ਜੋ ਸਾਡੀ ਵਿੱਤੀ ਸਹਾਇਤਾ ਨੀਤੀ ਵਿੱਚ ਵਰਣਨ ਕੀਤੇ ਪਾਤਰਤਾ ਮਾਪਦੰਡ ਨੂੰ ਪੂਰਾ ਕਰਦੇ ਹਨ।
ਬੀਮਾ ਯੁਕਤ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ - ਬੀਮਾ ਯਕਤ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ ਉਹ ਰਕਮ ਹੈ, ਜਿਸ ਲਈ ਬੀਮਾ ਯੁਕਤ ਮਰੀਜ਼, ਮਰੀਜ਼ ਦੀ ਤੀਜੀ-ਧਿਰ ਕਵਰੇਜ ਵੱਲੋਂ ਮਰੀਜ਼ ਦੇ ਲਾਭਾਂ ਦੀ ਰਕਮ ਨਿਰਧਾਰਤ ਕਰਨ ਤੋਂ ਬਾਅਦ ਆਪਣੀ ਜੇਬ ਵਿੱਚੋਂ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਇਸ ਵਿੱਚ ਸਹਿ-ਭੁਗਤਾਨ, ਸਹਿ-ਬੀਮੇ ਅਤੇ ਕਟੌਤੀ ਯੋਗ ਰਕਮਾਂ ਸ਼ਾਮਲ ਹੁੰਦੀਆਂ ਹਨ।
ਬੀਮਾ ਰਹਿਤ ਮਰੀਜ਼ਾਂ ਲਈ ਮਰੀਜ਼ ਜ਼ਿੰਮੇਵਾਰੀ- ਉਹ ਰਕਮ, ਜਿਸ ਵਾਸਤੇ ਮਰੀਜ਼ ਕਿਸੇ ਵੀ ਬੀਮਾ ਰਹਿਤ ਛੋਟਾਂ ਦੇ ਇਸਤੇਮਾਲ ਤੋਂ ਬਾਅਦ ਭੁਗਤਾਨ ਲਈ ਜ਼ਿੰਮੇਵਾਰ ਹੁੰਦਾ ਹੈ।
ਤੀਜੀ-ਧਿਰ ਦਾ ਭੁਗਤਾਨਕਰਤਾ - ਨਿੱਜੀ ਸਿਹਤ ਸੇਵਾਵਾਂ ਦੇ ਆਰਥਿਕ ਮਾਮਲਿਆਂ ਵਿੱਚ ਸ਼ਾਮਲ ਮਰੀਜ਼ (ਪਹਿਲੀ ਧਿਰ) ਜਾਂ ਉਹ ਸੰਸਥਾ ਜੋ ਨਿੱਜੀ ਸਿਹਤ ਸੇਵਾਵਾਂ ਦੇ ਵਿੱਤੀ ਪ੍ਰਬੰਧ ਵਿੱਚ ਸ਼ਾਮਲ ਹੁੰਦੀ ਹੈ।
ਲੋੜ ਤੋਂ ਘੱਟ ਬੀਮਾ - ਅਜਿਹਾ ਵਿਅਕਤੀ, ਜਿਸਨੇ ਬੀਮਾ ਕਰਵਾਇਆ ਹੈ ਪਰੰਤੂ ਉਸਦੀ ਲਾਭ ਯੋਜਨਾ ਦੇ ਮੁਤਾਬਕ ਸ਼ਾਮਲ ਨਾ ਕੀਤੀਆਂ ਗਈਆਂ ਸੇਵਾਵਾਂ ਲਈ ਉਸਨੂੰ ਕੁੱਲ ਫੀਸਾਂ ਦਾ ਬਿਲ ਦਿੱਤਾ ਗਿਆ ਹੈ। ਉਦਾਹਰਣਾਂ ਵਿੱਚ ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ: Medicare ਆਪ ਲਈਆਂ ਦਵਾਈਆਂ, ਅਧਿਕਤਮ ਲਾਭ ਸੀਮਾ ਪੂਰੀ ਹੋਣਾ, ਜਣੇਪਾ ਲਾਭ, ਆਦਿ.
ਬੀਮਾ ਰਹਿਤ - ਉਹ ਮਰੀਜ਼, ਜਿਹਨਾਂ ਨੇ ਬੀਮਾ ਨਹੀਂ ਕਰਵਾਇਆ ਹੋਇਆ ਹੈ।
ਨੀਤੀ
ਗਾਰੰਟਰਾਂ ਅਤੇ ਲਾਗੂ ਤੀਜੀ ਧਿਰ ਦੇ ਭੁਗਤਾਨਕਰਤਾਵਾਂ ਨੂੰ ਲਾਗੂ ਕਨੂੰਨਾਂ ਅਤੇ ਵਿਧਾਨਾਂ ਦੇ ਮੁਤਾਬਕ ਸਹੀ, ਸਮੇਂ ਸਿਰ ਅਤੇ ਨਿਰੰਤਰ ਰੂਪ ਨਾਲ ਬਿਲ ਦੇਣਾ UVA Community Health ਦੀਆਂ ਸੰਸਥਾਵਾਂ ਦੀ ਨੀਤੀ ਹੈ।
ਆਈਟਮਾਈਜ਼ਡ ਸਟੇਟਮੈਂਟ
ਗਾਰੰਟਰ ਕਿਸੇ ਵੀ ਸਮੇਂ ਆਪਣੇ ਖਾਤੇ ਲਈ ਮੁਫਤ ਆਈਟਮਾਈਜ਼ਡ ਸਟੇਟਮੈਂਟ ਦੀ ਬੇਨਤੀ ਕਰ ਸਕਦੇ ਹਨ।
ਵਿਵਾਦ
ਕੋਈ ਵੀ ਗਾਰੰਟਰ ਆਪਣੇ ਬਿਲ ਵਿਚਲੀ ਕਿਸੇ ਆਈਟਮ ਜਾਂ ਫੀਸ ਲਈ ਵਿਵਾਦ ਕਰ ਸਕਦਾ ਹੈ। ਗਾਰੰਟਰ ਗਾਹਕ ਸੇਵਾ ਨੁਮਾਇੰਦੇ ਨੂੰ ਲਿਖਤ ਵਿੱਚ ਜਾਂ ਫੋਨ ਤੇ ਵਿਵਾਦ ਸ਼ੁਰੂ ਕਰ ਸਕਦੇ ਹਨ। ਜੇਕਰ ਕੋਈ ਗਾਰੰਟਰ ਆਪਣੇ ਬਿਲ ਦੇ ਸਬੰਧ ਵਿੱਚ ਦਸਤਾਵੇਜ਼ਾਂ ਦੀ ਬੇਨਤੀ ਕਰਦਾ ਹੈ, ਤਾਂ ਸਟਾਫ ਮੈਂਬਰ ਤਿੰਨ ਕਾਰਜਦਿਨਾਂ ਦੇ ਅੰਦਰ ਗਾਰੰਟਰ ਨੂੰ ਬੇਨਤੀ ਕੀਤਾ ਦਸਤਾਵੇਜ਼ ਮੁਹੱਈਆ ਕਰਨ ਦੇ ਉਚਿਤ ਯਤਨ ਕਰੇਗਾ।
ਬਿਲਿੰਗ ਸਾਈਕਲ
Community Health ਦੀਆਂ ਸੰਸਥਾਵਾਂ ਲਈ ਬਿਲਿੰਗ ਸਾਈਕਲ, ਪਹਿਲੀ ਸਟੇਟਮੈਂਟ ਦੀ ਤਾਰੀਖ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਤਾਰੀਖ ਦੇ 120 ਦਿਨਾਂ ਬਾਅਦ ਖਤਮ ਹੁੰਦਾ ਹੈ। ਬਿਲਿੰਗ ਸਾਈਕਲ ਦੇ ਦੌਰਾਨ ਗਾਰੰਟਰਾਂ ਨੂੰ ਕਾਲਾਂ, ਸਟੇਟਮੈਂਟਾਂ ਅਤੇ ਪੱਤਰ ਪ੍ਰਾਪਤ ਹੋ ਸਕਦੇ ਹਨ। ਪੂਰੇ ਬਿਲਿੰਗ ਸਾਈਕਲ ਦੇ ਦੌਰਾਨ ਗਾਰੰਟਰ ਨੂੰ ਕਾਲਾਂ ਕੀਤੀਆਂ ਜਾ ਸਕਦੀਆਂ ਹਨ। ਹੇਠਾਂ ਸਟੇਟਮੈਂਟਾਂ ਅਤੇ ਪੱਤਰਾਂ ਦੀ ਸਮਾਂ ਸੂਚੀ ਦਿੱਤੀ ਗਈ ਹੈ:
• ਸਟੇਟਮੈਂਟ ਗਾਰੰਟਰ ਨੂੰ ਉਦੋਂ ਭੇਜੀ ਜਾਂਦੀ ਹੈ, ਜਦੋਂ ਗਾਰੰਟਰ ਵੱਲੋਂ ਦੇਣਯੋਗ ਬਕਾਇਆ ਨਿਰਧਾਰਤ ਕੀਤਾ ਜਾਂਦਾ ਹੈ।
• ਸਟੇਟਮੈਂਟ ਦੀ ਤਾਰੀਖ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਦੇ ਹੋਏ ਇੱਕ ਫਾੱਲੋ-ਅਪ ਪੱਤਰ ਭੇਜਿਆ ਜਾਂਦਾ ਹੈ ਕਿ ਉਹਨਾਂ ਦੇ ਖਾਤੇ ਵਿੱਚ ਪਿਛਲੇ ਬਕਾਏ ਦੇਣਯੋਗ ਹਨ
• ਪਹਿਲੇ ਪੱਤਰ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਦੇ ਹੋਏ ਦੂਜਾ ਪੱਤਰ ਭੇਜਿਆ ਜਾਂਦਾ ਹੈ ਕਿ ਉਹਨਾਂ ਦਾ ਖਾਤਾ ਦੋਸ਼ੀ ਹੈ
• ਦੂਜੇ ਪੱਤਰ ਦੇ 30 ਦਿਨਾਂ ਬਾਅਦ ਗਾਰੰਟਰ ਨੂੰ ਇਹ ਸੂਚਿਤ ਕਰਨ ਲਈ ਤੀਜਾ ਪੱਤਰ ਭੇਜਿਆ ਜਾਂਦਾ ਹੈ ਜਿਸ ਵਿੱਚ ਗਾਰੰਟਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਸਦਾ ਖਾਤਾ ਗੰਭੀਰ ਤੌਰ ’ਤੇ ਬਕਾਇਆ ਹੈ ਅਤੇ ਇਸਨੂੰ ਵਸੂਲੀ ਏਜੰਸੀ ਨੂੰ ਸੌਂਪਿਆ ਜਾ ਸਕਦਾ ਹੈ।
• ਬਿਲਿੰਗ ਸਾਈਕਲ ਦੇ ਦਿਨ 120 ਨੂੰ ਗਾਰੰਟਰ ਦਾ ਖਾਤਾ ਵਸੂਲੀ ਏਜੰਸੀ ਨੂੰ ਦੇ ਦਿੱਤਾ ਜਾਂਦਾ ਹੈ
ਸਾਡੇ ਬਿਲਿੰਗ ਸਾਈਕਲ ਵਿੱਚ ਵਰਤੀ ਗਈ ਹਰੇਕ ਸਟੇਟਮੈਂਟ ਅਤੇ ਪੱਤਰ ਵਿੱਚ ਭੁਗਤਾਨ ਵਿਧੀਆਂ, ਭੁਗਤਾਨ ਵਿਕਲਪਾਂ, ਵਿੱਤੀ ਸਹਾਇਤਾ ਵੈਬਸਾਈਟ ਸਬੰਧੀ ਜਾਣਕਾਰੀ ਅਤੇ ਗਾਹਕ ਸੇਵਾ ਦਾ ਸੰਪਰਕ ਨੰਬਰ ਸ਼ਾਮਲ ਹੁੰਦਾ ਹੈ।
ਪ੍ਰਕਿਰਿਆ
ਗੈਰ-ਗਾਰੰਟਰ ਬਿਲਿੰਗ
1. ਪ੍ਰਾਪਤ ਹੋਣ ਵਾਲੇ ਕਵਰਜ ਦੀ ਜਾਣਕਾਰੀ: Community Health ਸੰਸਥਾਵਾਂ ਮਰੀਜ਼ਾਂ ਤੋਂ ਇਹ ਜਾਣਕਾਰੀ ਪ੍ਰਾਪਤ ਕਰਨ ਲਈ ਵਾਜਬ ਯਤਨ ਕਰਨਗੀਆਂ ਕਿ ਕੀ ਨਿੱਜੀ ਜਾਂ ਸਰਕਾਰੀ ਸਿਹਤ ਬੀਮਾ ਹਸਪਤਾਲ ਦੁਆਰਾ ਮਰੀਜ਼ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਪੂਰੀ ਜਾਂ ਅੰਸ਼ਿਕ ਤੌਰ ’ਤੇ ਕਵਰ ਕਰ ਸਕਦਾ ਹੈ।
2. ਤੀਜੀ ਧਿਰ ਦੇ ਭੁਗਤਾਨਕਰਤਿਆਂ ਨੂੰ ਬਿੱਲ ਭੇਜਣਾ: Community Health ਇਕਾਈਆਂ ਤੀਜੇ ਪੱਖ ਦੇ ਭੁਗਤਾਨਕਰਤਿਆਂ ਤੋਂ ਦੇਣਯੋਗ ਸਾਰੀਆਂ ਰਕਮਾਂ ਦੀ ਵਸੂਲੀ ਲਈ ਲਗਨ ਨਾਲ ਯਤਨ ਕਰਨਗੀਆਂ, ਜਿਸ ਵਿੱਚ ਕਰਾਰਬੱਧ ਅਤੇ ਗੈਰ-ਕਰਾਰਬੱਧ ਭੁਗਤਾਨਕਰਤਾ, ਇੰਡੈਮਨਿਟੀ ਭੁਗਤਾਨਕਰਤਾ, ਮਰੀਜ਼ ਨੂੰ ਸਿੱਧੀ ਕਵਰੇਜ ਪ੍ਰਦਾਨ ਕਰਨ ਵਾਲੇ ਲਾਇਬਿਲਿਟੀ ਅਤੇ ਆਟੋ ਬੀਮਾਕਰਤਾ, ਅਤੇ ਉਹ ਸਰਕਾਰੀ ਪ੍ਰੋਗਰਾਮ ਭੁਗਤਾਨਕਰਤਾ ਜੋ ਮਰੀਜ਼ ਦੀ ਦੇਖਭਾਲ ਲਈ ਵਿੱਤੀ ਤੌਰ ’ਤੇ ਜ਼ਿੰਮੇਵਾਰ ਹੋ ਸਕਦੇ ਹਨ, ਸ਼ਾਮਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ। ਇਸਤੋਂ ਇਲਾਵਾ, Community Health ਦੀਆਂ ਸੰਸਥਾਵਾਂ, ਮਰੀਜ਼ ਜਾਂ ਉਹਨਾਂ ਦੇ ਨੁਮਾਇੰਦੇ ਵੱਲੋਂ ਸਮੇਂ ਸਿਰ ਮੁਹੱਈਆ ਕੀਤੀ ਜਾਂ ਤਸਦੀਕ ਕੀਤੀ ਜਾਣਕਾਰੀ ਦੇ ਅਧਾਰ ਤੇ ਸਾਰੇ ਲਾਗੂ ਤੀਜੀ-ਧਿਰ ਦੇ ਭੁਗਤਾਨਕਰਤਾਵਾਂ ਨੂੰ ਬਿਲ ਦੇਣਗੀਆਂ।
ਗਾਰੰਟਰ ਬਿਲਿੰਗ
ਸਟੇਟਮੈਂਟ ਅਤੇ ਪੱਤਰ ਸੀਰੀਜ ਗਾਰੰਟਰ ਨੂੰ ਖਾਤਾ ਬਕਾਇਆ, ਜੋ ਦੇਣਯੋਗ ਹੈ, ਸੂਚਿਤ ਕਰਨ ਲਈ ਵਰਤੀ ਜਾਂਦੀ ਹੈ। ਹਰੇਕ ਸਟੇਟਮੈਂਟ ਅਤੇ ਪੱਤਰ ਵਿੱਚ ਭੁਗਤਾਨ ਵਿਧੀਆਂ, ਵਿੱਤੀ ਸਹਾਇਤਾ ਸਬੰਧੀ ਜਾਣਕਾਰੀ ਅਤੇ ਸਵਾਲਾਂ ਲਈ ਸੰਪਰਕ ਨੰਬਰ ਸ਼ਾਮਲ ਹੁੰਦਾ ਹੈ।
1. ਬੀਮਾ ਯੁਕਤ ਮਰੀਜ਼ਾਂ ਨੂੰ ਬਿਲ ਦੇਣਾ: Community Health ਦੀਆਂ ਸੰਸਥਾਵਾਂ ਗਾਰੰਟਰ ਨੂੰ ਤੁਰੰਤ ਫਾਇਦਿਆਂ ਦਾ ਸਪਸ਼ਟੀਕਰਨ (Explanation of Benefits) (EOB) ਵੱਲੋਂ ਜਾਂ ਜਿਵੇਂ ਨਿਰਦੇਸ਼ ਦਿੱਤਾ ਗਿਆ ਹੈ ਜਾਂ ਤੀਜੀ-ਧਿਰ ਦੇ ਭੁਗਤਾਨਕਰਤਾਵਾਂ ਦੀ ਨੀਤੀ ਹੇਠ ਫਾਇਦੇ ਸਟ੍ਰਕਚਰ ਵੱਲੋਂ ਨਿਰਧਾਰਤ ਹਿਸਾਬ ਲਗਾਈ ਰਕਮ ਲਈ ਬਿਲ ਭੇਜਣਗੀਆਂ।
2. Community Health: ਦੀਆਂ ਸੰਸਥਾਵਾਂ ਗਾਰੰਟਰ ਨੂੰ ਤੁਰੰਤ ਕਿਸੇ ਵੀ ਲਾਗੂ ਬੀਮਾ ਰਹਿਤ ਛੋਟਾਂ ਨੂੰ ਘਟਾ ਕੇ ਦੇਣਯੋਗ ਰਕਮ ਦਾ ਬਿਲ ਭੇਜਣਗੀਆਂ।
ਵਸੂਲੀ ਵਿਧੀਆਂ
1. ਸਧਾਰਨ ਵਸੂਲੀ ਵੀਧੀਆਂ: ਇਸ ਨੀਤੀ ਦੇ ਅਧੀਨ, Community Health ਦੀਆਂ ਸੰਸਥਾਵਾਂ ਗਾਰੰਟਰਾਂ ਤੋਂ ਭੁਗਤਾਨ ਪ੍ਰਾਪਤ ਕਰਨ ਲਈ ਵਾਜਬ ਵਸੂਲੀ ਕਰਨ ਦਾ ਯਤਨ ਕਰ ਸਕਦੀਆਂ ਹਨ। ਸਧਾਰਨ ਵਸੂਲੀ ਏਜੰਸੀਆਂ ਗਾਰੰਟਰ ਸਟੇਟਮੈਂਟਾਂ/ਪੱਤਰ, ਫੋਨ ਕਾਲਾਂ ਅਤੇ ਨਾਲ ਜੁੜੇ ਕਾਰੋਬਾਰੀ ਭਾਈਵਾਲਾਂ ਨੂੰ ਖਾਤਿਆਂ ਦੇ ਰੈਫਰਲ ਜਾਰੀ ਕਰ ਸਕਦੀਆਂ ਹਨ, ਜਿਵੇਂ ਪੂਰਵ-ਵਸੂਲੀ, ਸ਼ੁਰੂਆਤੀ ਪੜਾਅ ਵਿੱਚ ਵਸੂਲੀ ਲਈ ਬਾਹਰੀ ਏਜੰਸੀ ਨੂੰ ਖਾਤਾ ਸੌਂਪਣਾ ਅਤੇ ਵੱਟੇ ਖਾਤੇ ਵਾਲੇ ਵੈਂਡਰਸ।
2. ਅਸਾਧਾਰਣ ਵਸੂਲੀ ਕਾਰਵਾਈਆਂ: ਨਾ ਤਾਂ Community Health ਸੰਸਥਾਵਾਂ ਅਤੇ ਨਾ ਹੀ ਉਨ੍ਹਾਂ ਦੀਆਂ ਵਸੂਲੀ ਏਜੰਸੀ(ਆਂ) ਭਾਗੀਦਾਰ ਗਾਰੰਟਰਾਂ ਦੇ ਖ਼ਿਲਾਫ਼ ਕਿਸੇ ਵੀ ਅਸਧਾਰਣ ਵਸੂਲੀ ਕਾਰਵਾਈ (ECA) ਵਿੱਚ ਸ਼ਾਮਲ ਹੋ ਸਕਦੀਆਂ ਹਨ।
ਜੇ ਇਹ ਨਿਰਧਾਰਤ ਹੁੰਦਾ ਹੈ ਕਿ ਗਾਰੰਟਰ ਪੂਰੀ ਵਿੱਤੀ ਸਹਾਇਤਾ ਲਈ ਯੋਗ ਹੈ ਅਤੇ ਗਾਰੰਟਰ ਵੱਲੋਂ ਕੋਈ ਭੁਗਤਾਨ ਕੀਤਾ ਗਿਆ ਹੈ, ਤਾਂ Community Health ਸੰਸਥਵਾਂ ਗਾਰੰਟਰ ਦੀ ਯੋਗਤਾ ਮਿਆਦ ਦੌਰਾਨ ਪ੍ਰਾਪਤ ਕੀਤੀ ਗਈ $5.00 ਤੋਂ ਵੱਧ ਕੋਈ ਵੀ ਰਕਮ ਵਾਪਸ ਕਰਣਗੀਆਂ। ਜੇਕਰ ਗਾਰੰਟਰ ਨੂੰ ਅੰਸ਼ਕ ਵਿੱਤੀ ਸਹਾਇਤਾ ਲਈ ਮਨਜ਼ੂਰੀ ਮਿਲਦੀ ਹੈ, ਤਾਂ Community Health ਦੀਆਂ ਸੰਸਥਾਵਾਂ ਕੋਈ ਵੀ ਉਹ ਰਕਮ ਰਿਫੰਡ ਕਰਨਗੀਆਂ, ਜੋ ਉਸ ਰਕਮ ਤੋਂ ਵੱਧ ਹੈ, ਜਿਸ ਵਾਸਤੇ ਗਾਰੰਟਰ ਨੂੰ ਨਿੱਜੀ ਰੂਪ ਨਾਲ ਭੁਗਤਾਨ ਕਰਨ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। Community Health ਦੀਆਂ ਸੰਸਥਾਵਾਂ ਗਾਰੰਟਰ ਨੂੰ $5.00 ਤੋਂ ਘੱਟ ਕੋਈ ਵੀ ਰਕਮ ਰਿਫੰਡ ਨਹੀਂ ਕਰਨਗੀਆਂ।
3. ਭੁਗਤਾਨ ਯੋਜਨਾਵਾਂ:
a. ਯੋਗ ਮਰੀਜ: Community Health ਦੀਆਂ ਸੰਸਥਾਵਾਂ ਅਤੇ ਉਹਨਾਂ ਦੇ ਵੱਲੋਂ ਕੰਮ ਕਰਨ ਵਾਲੀ ਕੋਈ ਵਸੂਲੀ ਏਜੰਸੀ(ਆਂ) ਗਾਰੰਟਰਾਂ ਨੂੰ ਭੁਗਤਾਨ ਯੋਜਨਾ ਇਕਰਾਰਨਾਮੇ ਵਿੱਚ ਸ਼ਾਮਲ ਹੋਣ ਦੇ ਵਿਕਲਪ ਦੀ ਪੇਸ਼ਕਸ਼ ਕਰੇਗੀ। ਭੁਗਤਾਨ ਯੋਜਨਾ ਸਮਝੌਤਾ ਗਾਰੰਟਰ ਨੂੰ ਸਮੇਂ ਦੀ ਨਿਰਧਾਰਤ ਮਿਆਦ ਤੇ ਦੇਣਯੋਗ ਰਕਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ।
b. ਭੁਗਤਾਨ ਯੋਜਨਾ ਦੀਆਂ ਸ਼ਰਤਾਂ:
• ਸਾਰੀਆਂ ਭੁਗਤਾਨ ਯੋਜਨਾਵਾਂ ਵਿਆਜ-ਮੁਕਤ ਹੋਣਗੀਆਂ
• ਸਾਰੇ ਮਾਸਿਕ ਭੁਗਤਾਨ Community Health ਦੀਆਂ ਸੰਸਥਾਵਾਂ ਅਤੇ ਗਾਰੰਟਰ ਦੇ ਵਿਚਕਾਰ ਆਪਸੀ ਸਹਿਮਤੀ ਦਿੱਤੀ ਰਕਮ ਤੇ ਅਧਾਰਤ ਹੋਣਗੇ।
• ਰਕਮ ਤੇ ਬਕਾਏ ਦਾ ਪੂਰਾ ਭੁਗਤਾਨ ਸਹਿਮਤੀ ਦਿੱਤੀ ਸਮਾਂ ਮਿਆਦ ਦੇ ਅੰਦਰ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ।
c. ਭੁਗਤਾਨ ਯੋਜਨਾ ਨੂੰ ਡੁੱਬੀ ਰਕਮ ਕਰਾਰ ਦੇਣਾ: ਗਾਰੰਟਰ ਦੇ ਸਾਰੇ ਲੜੀਵਾਰ ਭੁਗਤਾਨ ਕਰਨ ਵਿੱਚ ਅਸਫਲ ਹੋਣ ਦੇ ਬਾਅਦ ਭੁਗਤਾਨ ਯੋਜਨਾ ਨੂੰ ਡੁੱਬੀ ਰਕਮ ਕਰਾਰ ਦਿੱਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਗਾਰੰਟਰ ਨੂੰ ਦੋਸ਼ੀ ਨੋਟਿਸ ਮਿਲੇਗਾ। ਜਦੋਂ ਭੁਗਤਾਨ ਯੋਜਨਾ ਨੂੰ ਡੁੱਬੀ ਰਕਮ ਘੋਸ਼ਿਤ ਕਰ ਦਿੱਤਾ ਜਾਂਦਾ ਹੈ, ਤਾਂ Community Health ਸੰਸਥਵਾਂ ਜਾਂ ਵਸੂਲੀ ਏਜੰਸੀ ਇਸ ਨੀਤੀ ਦੇ ਅਨੁਕੂਲ ਢੰਗ ਨਾਲ ਵਸੂਲੀ ਕਾਰਵਾਈਆਂ ਸ਼ੁਰੂ ਕਰ ਸਕਦੀਆਂ ਹਨ।
4. ਵਸੂਲੀ ਏਜੰਸੀਆਂ: Community Health ਦੀਆਂ ਸੰਸਥਾਵਾਂ ਗਾਰੰਟਰ ਖਾਤੇ ਵਸੂਲੀ ਏਜੰਸੀ ਨੂੰ ਭੇਜ ਸਕਦੀ ਹੈ, ਜੋ ਹੇਠਾਂ ਦਿੱਤੀਆਂ ਸ਼ਰਤਾਂ ਦੇ ਅਧੀਨ ਹੋਵੇਗਾ:
a. ਵਸੂਲੀ ਏਜੰਸੀ ਦਾ Community Health ਦੀਆਂ ਸੰਸਥਾਵਾਂ ਨਾਲ ਇੱਕ ਲਿਖਤੀ ਇਕਰਾਰਨਾਮਾ ਹੋਣਾ ਲਾਜ਼ਮੀ ਹੈ।
b. ਵਸੂਲੀ ਏਜੰਸੀ ਨਾਲ ਕੀਤਾ ਗਿਆ ਲਿਖਤੀ ਇਕਰਾਰਨਾਮਾ ਅਜਿਹੀ ਭਾਸ਼ਾ ਸ਼ਾਮਲ ਕਰੇਗਾ ਜਿਸ ਵਿੱਚ ਵਸੂਲੀ ਏਜੰਸੀ ਨੂੰ Community Health ਸੰਸਥਾਵਾਂ ਦੇ ਮਿਸ਼ਨ, ਵਿਜ਼ਨ, ਮੁੱਖ ਮੁੱਲਾਂ, ਵਿੱਤੀ ਸਹਾਇਤਾ ਨੀਤੀ ਦੀਆਂ ਸ਼ਰਤਾਂ ਅਤੇ ਇਸ ਬਿਲਿੰਗ ਅਤੇ ਵਸੂਲੀ ਨੀਤੀ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ।
c. Community Health ਦੀਆਂ ਸੰਸਥਾਵਾਂ ਕਰਜ਼ ਦੀ ਮਾਲਕੀ ਨੂੰ ਕਾਇਮ ਰੱਖਣਗੀਆਂ (ਉਦਾਹਰਨ ਲਈ, ਕਰਜ਼ਾ ਵਸੂਲੀ ਏਜੰਸੀ ਨੂੰ "ਵੇਚਿਆ" ਨਹੀਂ ਜਾਂਦਾ ਹੈ)।
d. ਵਸੂਲੀ ਏਜੰਸੀ ਕੋਲ ਉਹਨਾਂ ਗਾਰੰਟਰਾਂ ਦੀ ਪਛਾਣ ਕਰਨ ਲਈ ਪ੍ਰਕਿਰਿਆਵਾਂ ਹੋਣਗੀਆਂ, ਜੋ ਵਿੱਤੀ ਸਹਾਇਤਾ ਲਈ ਯੋਗ ਹੋ ਸਕਦੀਆਂ ਹਨ। ਵਸੂਲੀ ਏਜੰਸੀ ਨੂੰ ਲਾਜ਼ਮੀ ਤੌਰ 'ਤੇ ਵਿੱਤੀ ਸਹਾਇਤਾ ਪ੍ਰੋਗਰਾਮ ਦੀ ਉਪਲਬਧਤਾ ਬਾਰੇ ਦੱਸਣਾ ਚਾਹੀਦਾ ਹੈ ਅਤੇ ਉਹ ਗਾਰੰਟਰਾਂ ਨੂੰ ਭੇਜਣਾ ਚਾਹੀਦਾ ਹੈ ਜੋ ਵਿੱਤੀ ਸਹਾਇਤਾ ਦੀ ਮੰਗ ਕਰ ਰਹੇ ਹਨ Community Health ਸੰਸਥਾਵਾਂ ਨੂੰ ਟੈਲੀਫੋਨ ਰਾਹੀਂ ਜਾਂ ਵੈੱਬਸਾਈਟ: https://uvahealth.com/services/billing-insurance/financial-assistance-eligibility 'ਤੇ ਭੇਜਣਾ। ਵਸੂਲੀ ਏਜੰਸੀ ਉਸ ਗਾਰੰਟਰ ਤੋਂ ਕੋਈ ਭੁਗਤਾਨ ਨਹੀਂ ਮੰਗੇਗੀ, ਜਿਸਨੇ ਵਿੱਤੀ ਸਹਾਇਤਾ ਲਈ ਅਰਜ਼ੀ ਦਾਇਰ ਕੀਤੀ ਹੈ।
e. ਕੋਈ ਵੀ ਬਕਾਇਆ ਰਕਮ ਵਸੂਲੀ ਏਜੰਸੀ ਨੂੰ ਉਸ ਸਮੇਂ ਤੱਕ ਭੇਜੀ ਨਹੀਂ ਜਾਵੇਗੀ ਜਦੋਂ ਤੱਕ Community Health ਇਕਾਈਆਂ ਵੱਲੋਂ ਖਾਤੇ ਲਈ ਗਾਰੰਟਰ ਨੂੰ ਸ਼ੁਰੂਆਤੀ ਬਿੱਲ ਭੇਜਣ ਤੋਂ ਘੱਟੋ-ਘੱਟ 120 ਦਿਨ ਨਾ ਬੀਤ ਚੁੱਕੇ ਹੋਣ, ਜਦੋਂ ਤੱਕ ਵਾਪਸ ਆਈ ਡਾਕ ਪ੍ਰਾਪਤ ਨਾ ਹੋਵੇ ਅਤੇ ਨਵਾਂ ਪਤਾ ਲੱਭਣ ਲਈ ਲਗਨ ਨਾਲ ਯਤਨ ਨਾ ਕੀਤੇ ਗਏ ਹੋਣ।
f. ਜੇ ਗਾਰੰਟਰ ਭੁਗਤਾਨ ਯੋਜਨਾ ’ਤੇ ਹੈ ਅਤੇ ਉਸ ਨੂੰ ਡੁੱਬੀ ਕਰਮ ਘੋਸ਼ਿਤ ਨਹੀਂ ਕੀਤਾ ਗਿਆ, ਤਾਂ ਕੋਈ ਵੀ ਬਕਾਇਆ ਰਕਮ ਵਸੂਲੀ ਏਜੰਸੀ ਨੂੰ ਨਹੀਂ ਭੇਜੀ ਜਾਵੇਗੀ।
ਟਾਈਟਲ:
ਬਿਲਿੰਗ ਅਤੇ ਵਸੂਲੀ
ਮਿਤੀ: 08/26/2022
03/01/2023 ਨੂੰ ਅੱਪਡੇਟ ਕੀਤਾ ਗਿਆ
ਸ਼੍ਰੇਣੀ:
ਮਰੀਜ ਵਿੱਤੀ ਸੇਵਾਵਾਂ
ਮਨਜ਼ੂਰ ਕਰਤਾ: UVACH Inc. Board